Punjabi Department lecture new >>>
ਮਿੱਥ ਸਿਰਫ਼ ਇਕ ਕਥਾ ਬਿਰਤਾਂਤ ਹੀ ਨਹੀਂ ਹੈ ਜਿਸ ਵਿਚ ਦੇਵਾਂ-ਦਾਨਵਾਂ ਦੀਆਂ ਕਹਾਣੀਆਂ ਹੁੰਦੀਆਂ ਹਨ ਸਗੋਂ ਰਾਸ਼ਟਰ ਅਤੇ ਲੋਕਤੰਤਰ ਵੀ ਆਧੁਨਿਕ ਮਿੱਥਾਂ ਹਨ। ਪੰਜਾਬੀ ਵਿਭਾਗ ਵਿਚ ਸੀਨੀਅਰ ਰੀਸਰਚ ਸਕਾਲਰ ਦਲਜੀਤ ਕੌਰ ਦਾ ਇਹ ਲੈਕਚਰ ਮਿੱਥ ਅਤੇ ਮਿੱਥ ਵਿਗਿਆਨ ਦੇ ਸੰਕਲਪਾਂ ਨੂੰ ਸਪਸ਼ਟ ਕਰਦਾ ਹੈ। ਉਹ ਪੰਜਾਬੀ ਲੋਕਧਾਰਾ ਅਧਿਐਨ ਵਿਚ ਮਿੱਥ ਦੇ ਸੰਕਲਪ ਬਾਰੇ ਜੋ ਚਰਚਾ ਹੋਈ ਹੈ, ਉਸ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਕੇ ਪੱਛਮੀ ਚਿੰਤਨ ਵਿਚ ਵਿਕਸਿਤ ਮਿੱਥ ਦੇ ਸੰਕਲਪ ਦੀ ਵਿਆਖਿਆ ਕਰਦੀ ਹੈ ਅਤੇ ਪੱਛਮ ਵਿਚ ਮਿੱਥ ਦੇ ਸੰਕਲਪ ਦੀ ਵਿਆਖਿਆ ਕਰਨ ਵਾਲੇ ਚਿੰਤਕਾਂ ਦੀਆਂ ਧਾਰਣਾਵਾਂ ਦਾ ਵਿਸ਼ਲੇਸ਼ਣ ਕਰਦੀ ਹੈ। ਉਹ ਇਸ ਸੰਦਰਭ ਵਿਚ ਈ.ਬੀ. ਟਾਈਲਰ. ਸਿਗੰਮੰਡ ਫ਼ਰਾਇਡ, ਕਾਰਲ ਜੁੰਗ, ਕਲਾਡ ਲੈਵੀ ਸਤਰਾਸ, ਰੋਲਾਂ ਬਾਰਥ ਅਤੇ ਕਈ ਹੋਰ ਚਿੰਤਕਾਂ ਦੇ ਮਿੱਥ ਦੇ ਸੰਕਲਪ ਨਾਲ ਜਾਣ-ਪਛਾਣ ਕਰਵਾਉਂਦੀ ਹੈ। ਉਹ ਦੱਸਦੀ ਹੈ ਕਿ ਅਸੀਂ ਜ਼ਿਆਦਾਤਰ ਮਿੱਥ ਨੂੰ ਮਹਿਜ਼ ਇੱਕ ਕਥਾ ਦੇ ਤੌਰ ‘ਤੇ ਹੀ ਸਵੀਕਾਰ ਕਰਦੇ ਹਾਂ ਜਦਕਿ ਮਿੱਥ ਦਾ ਪ੍ਰਗਾਟਵਾ ਭਾਸ਼ਾਈ ਮਾਧਿਅਮ ਦੇ ਨਾਲ ਨਾਲ ਗ਼ੈਰ-ਭਾਸ਼ਾਈ ਮਾਧਿਅਮਾਂ ਭਾਵ ਸੰਗੀਤ, ਚਿੱਤਰਾਂ. ਪਹਿਰਾਵੇ (ਫ਼ੈਸ਼ਨ), ਦ੍ਰਿਸ਼-ਸਭਿਆਚਾਰਮਿੱ ਅਤੇ ਹੋਰ ਆਕ੍ਰਿਤੀਆਂ ਦੇ ਨਾਲ ਨਾਲ ਪ੍ਰਵਚਨ ਰਾਹੀਂ ਵੀ ਹੁੰਦਾ ਹੈ। ਇਸ ਸੰਬੰਧ ਵਿਚ ਰਾਸ਼ਟਰ ਅਤੇ ਰਾਜਨੀਤੀ ਵਿਚ ਲੋਕਤੰਤਰ ਦੀਆਂ ਮਿੱਥਾਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ।
Punjabi Department lecture 1>>>

ਲੌਂਜਾਈਨਸ: ਉੱਦਾਤ ਦਾ ਸੰਕਲਪ।। ਡਾ. ਸੁਰਜੀਤ ਸਿੰਘ।। Longinus On Sublime।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ.I
Punjabi Department lecture 2>>>
PUNJABI DEPARTMENT, PUNJABI UNIVERSITY PATIALA
Punjabi Department lecture 3>>>
Roland barthes kee sahitya-drishti (HIN)
Punjabi Department lecture 4>>>
ਸਾਹਿਤ ਸਿਧਾਂਤ ਤੇ ਭਾਰਤੀ ਕਾਵਿ ਸ਼ਾਸਤਰ- ਰੂਪਵਾਦ
Punjabi Department lecture 5>>>
Dr. Nahar Singh The Truth of the Cures through Magic and Voodoo।। Punjabi Deptt/ Punjabi Uni.Patiala
Punjabi Department lecture 6>>>
Dr. NAHAR SINGH/ Changes in Punjabi Marriage System/ Visiting Fellow/Punjabi Deptt. Pbi University
Punjabi Department lecture 7>>>
Coleridge on Imagination।। Dr. Surjit Singh।। ਡਾ. ਸੁਰਜੀਤ ਸਿੰਘ ।। Punjabi Deptt I Pbi Uni. Patiala
ਇਸ ਭਾਸ਼ਣ ਵਿਚ ਡਾ. ਸੁਰਜੀਤ ਸਿੰਘ ਨੇ ਸੰਸਾਰ ਪ੍ਰਸਿੱਧ ਰੋਮਾਂਸਵਾਦੀ ਕਵੀ ਅਤੇ ਸਿਧਾਂਤਕਾਰ ਐੱਸ.ਟੀ. ਕੌਲਰਿੱਜ ਦੇ ਕਲਪਨਾ ਸਿਧਾਂਤ ਦੀਆਂ ਬਾਰੀਕੀਆਂ ਨੂੰ ਸਮਝਣ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕੌਲਰਿੱਜ ਕਾਲਕਾਰਾਂ ਅਤੇ ਕਵੀਆਂ ਦੁਆਰਾ ਵਰਤੀ ਜਾਂਦੀ ਕਲਪਨਾ ਨੂੰ ਸਧਾਰਣ ਕਲਪਨਾ ਨਾਲੋਂ ਨਿਖੇੜਦਾ ਹੈ ਅਤੇ ਨਾਲ ਹੀ ਫ਼ੈਨਸੀ ਦਾ ਸੰਕਲਪ ਦਿੰਦਾ ਹੈ ਅਤੇ ਆਧੁਨਿਕ ਕਵੀਆਂ ਦੁਆਰਾ ਵਰਤੀ ਜਾਂਦੀ ਸਿਰਜਣਾਤਮਕ ਕਲਪਨਾ ਨੂੰ ਮੱਧਕਾਲੀ ਕਵੀਆਂ ਅਤੇ ਲੋਕ-ਸਾਹਿਤ ਵਿਚਲੀ ਕਲਪਨਾ ਤੋਂ ਨਿਖੇੜਦਾ ਇਸ ਕਲਪਨਾ ਨੂੰ ਉਹ ਫ਼ੈਨਸੀ ਦਾ ਨਾਮ ਦਿੰਦਾ ਹੈ। ਕੌਲਰਿੱਜ ਦੇ ਕਲਪਨਾ ਦੇ ਸੰਕਲਪ ਨੂੰ ਸਮਝਣ ਲਈ ਦੇਖੋ ਇਹ ਵੀਡੀਓ ਅਤੇ ਇਸ ਨੂੰ ਪੰਜਾਬੀ ਦੀ ਉਚੇਰੀ ਪੜ੍ਹਾਈ ਅਤੇ ਖੋਜ ਨਾਲ ਜੁੜੇ ਵਿਦਿਆਰਥੀਆਂ, ਅਧਿਆਪਕਾਂ ਨਾਲ ਸਾਂਝਾ ਕਰੋ। ਕਵੀ ਤੇ ਕਾਲਕਾਰ ਵੀ ਆਪਣੀ ਰਚਨਾ ਪ੍ਰਕਿਰਿਆ ਵਿਚ ਕਲਪਨਾ ਦੀ ਕੀ ਭੂਮਿਕਾ ਹੁੰਦੀ ਹੈ, ਇਸ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ। ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਉੱਤੇ ਇਸ ਤਰ੍ਹਾਂ ਦੀ ਧਿਐਨ ਸਮੱਗਰੀ ਵੱਡੀ ਮਾਤਰਾ ਵਿਚ ਮੌਜੂਦ ਹੈ ਅਤੇ ਅਗਲੇ ਦਿਨਾਂ ਵਿਚ ਹੋਰ ਲੈਕਚਰ ਵੱਖ ਵੱਖ ਪੱਛਮੀ ਸਿਧਾਂਤਕਾਰਾਂ ਬਾਰੇ ਅੱਪਲੋਡ ਕੀਤੇ ਜਾਣਗੇ।
Punjabi Department lecture 8>>>
ਗੁਰਮਤਿ ਕਾਵਿ ਧਾਰਾ ਨਿਕਾਸ ਅਤੇ ਵਿਕਾਸ
Punjabi Department lecture 9>>>
GURMUKHI ARTHOGRAPHY M.A PART 2 , SEMESTER 2 BY DR. JASPAL SINGH GGDSD COLLEGE HARIANA
Punjabi Department lecture 10>>>
ਧੁਨੀ ਵਿਗਿਆਨ ਜਾਂ ਧੁਨੀ ਬੋਧ/ਖੰਡੀ ਤੇ ਅਖੰਡੀ ਧੁਨੀਆਂ/ਸਵਰ ਤੇ ਵਿਅੰਜਨ Part 2
Punjabi Department lecture 11>>>
ਲੇਖਕ ਦੀ ਮੌਤ।। ਡਾ, ਸੁਸ਼ੀਲ ਕੁਮਾਰ।। ਪੰ.ਯੂ.ਪਟਿ.
ਇਹ ਭਾਸ਼ਣ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਵਿਖੇ ਅੰਗਰੇਜ਼ ਵਿਸ਼ੇ ਦੇ ਐਸੋਸਿਏਟ ਪ੍ਰੋਫ਼ੈਸਰ ਡਾ. ਸੁਸ਼ੀਲ ਕੁਮਾਰ ਦੁਆਰਾ ਦਿੱਤਾ ਗਿਆ ਹੈ। ਇਸ ਵੀਡੀਓ ਲੈਕਚਰ ਵਿਚ ਉਹ ਰੋਲਾਂ ਬਾਰਥ ਦੇ ਪ੍ਰਸਿੱਧ ਲੇਖ ‘ਲੇਖਕ ਦੀ ਮੌਤ (ਪੰਜਾਬੀ ਅਨੁਵਾਦ: ਡਾ. ਨੀਤੂ ਅਰੋੜਾ) ਨਾਲ ਆਲੋਚਨਤਾਤਮਕ ਕਾਣ-ਪਛਾਣ ਕਰਵਾਉਂਦੇ ਹਨ। ਉਹ ਇਸ ਵਿਚ ਰੋਲਾਂ ਬਾਰਥ ਦੇ ‘ਲੇਖਕ ਦੀ ਮੌਤ’ ਦੇ ਸੰਕਲਪ ਨੂੰ ਖੋਲ੍ਹਦੇ ਹਨ ਅਤੇ ਦੱਸਦੇ ਹਨ ਕਿ ਲੇਖਕ ਦੀ ਮੌਤ ਦਾ ਅਰਥ ਲੇਖਕ ਦੀ ਜੈਵਿਕ ਮੌਤ ਨਹੀਂ ਹੈ ਸਗੋਂ ਕਿਸੇ ਰਚਨਾ ਦੇ ਅਰਥਾਂ ਦੀ ਉਤਪਾਦਨ ਪ੍ਰਕਿਰਿਆ ਵਿਚ ਲੇਖਕ ਦੇ ਕੰਟਰੋਲ ਜਾਂ ਨਿਯੰਤਰਣ ਦਾ ਖ਼ਤਮ ਹੋਣਾ ਹੈ। ਇਸ ਲੇਖ ਨੂੰ ਰੋਲਾਂ ਬਾਰਥ ਦੀ ਸੰਰਚਨਾਵਾਦ ਤੋਂ ਚੱਲ ਕੇ ਉੱਤਰ ਸੰਰਚਨਾਵਾਦ ਤਕ ਪਹੁੰਚਣ ਦੀ ਯਾਤਰਾ ਦਾ ਪ੍ਦੀਰਮਾਣ ਵੀ ਮੰਨਿਆਂ ਜਾਂਦਾ ਹੈ। ਇਸ ਵਿਚ ਰੋਲਾਂ ਬਾਰਥ ਕਹਿੰਦਾ ਹੈ ਕਿ ਪਾਠਕ ਨੂੰ ਅਜਿਹਾ ਕੁਝ ਲੱਭਣ ਦੀ ਲੋੜ ਨਹੀਂ ਕਿ ਕਿਸੇ ਖ਼ਾਸ ਰਚਨਾ ਵਿਚ ਲੇਖਕ ਕੀ ਕਹਿਣਾ ਚਾਹੁੰਦਾ ਹੈ। ਸਾਹਿਤਕ ਰਚਨਾ ਲੇਖਕ ਦੇ ਭਾਸ਼ਾ ਅਤੇ ਸਾਹਿਤਕ ਪਰੰਪਰਾ ਵਿਚ ਅਰਥ ਉਤਪਾਦਨ ਲਈ ਵਰਤੀ ਜਾਂਦੀ ਭਾਸ਼ਾ ਵਿਚ ਰਚੀ ਹੋਣ ਕਰਕੇ ਕਦੇ ਵੀ ਪੂਰੀ ਤਰ੍ਹਾਂ ਲੇਖਕ ਦੀ ਗ਼ੁਲਾਮ ਨਹੀਂ ਹੁੰਦੀ। ਇਸ ਲੇਖ ਨੂੰ ਅਜਿਹਾ ਯਤਨ ਵੀ ਮੰਨਿਆਂ ਜਾਂਦਾ ਹੈ ਜਿਸ ਨਾਲ ਰੋਲਾਂ ਬਾਰਥ ਪਾਠਕ ਨੂੰ ਆਜ਼ਾਦ ਕਰਦਾ ਹੈ ਅਤੇ ਉਸ ਨੂੰ ਸਿਰਫ਼ ‘ਲੇਖਕ ਦੁਆਰਾ’ ਰਚਨਾ ਵਿਚ ਭਰੇ ਗਏ ਅਰਥਾਂ ਨੂੰ ਲੱਭਣ ਵਾਲੇ ਜੀਅ ਦੀ ਥਾਂ ਅਰਥਾਂ ਨੂੰ ਸਿਰਜਣਾ ਵਾਲਾ ਸਿਰਜਕ ਦਾ ਰੁਤਬਾ ਦੇ ਦਿੰਦਾ ਹੈ। ਰੋਲਾਂ ਬਾਰਥ ਅਨੁਸਾਰ ਪਾਠਕ ਆਪਣੇ ਆਪੇ ਅਨੁਸਾਰ ਰਚਾਨਵਾਂ ਦੇ ਅਰਥ ਸਿਰਜਦੇ ਹਨ ਅਤੇ ਉਹ ਕਿਸੇ ਲੇਖਕ ਤੋਂ ਘੱਟ ਨਹੀਂ ਹੁੰਦੇ। ਇਸ ਨਾਲ ਲੇਖਕਾਂ ਦੀ ਇਹ ਦਾਅਵੇਦਾਰੀ ਵੀ ਖ਼ਤਮ ਹੋ ਜਾਂਦੀ ਹੈ ਕਿ ਉਹ ਆਪਣੀ ਰਚਨਾ ਵਿਚ ਇਹ ਕਹਿਣਾ ਚਾਹੁੰਦੇ ਸਨ ਜਾਂ ਇਹ ਨਹੀਂ ਕਹਿਣਾ ਚਾਹੁੰਦੇ ਸਗੋਂ ਨਾਲ ਹੀ ਉਨ੍ਹਾਂ ਦੀ ਸ਼ਿਕਾਇਤ ਦਾ ਵੀ ਕੋਈ ਕਾਰਣ ਨਹੀਂ ਰਹਿੰਦਾ ਕਿ ਉਨ੍ਹਾਂ ਦੀ ਰਚਨਾ ਨੂੰ ਪਾਠਕਾਂ ਅਤੇ ਆਲੋਚਕਾਂ ਵੱਲੋਂ ਠੀਕ ਠੀਕ ਨਹੀਂ ਸਮਝਿਆ ਗਿਆ।
Punjabi Department lecture 12>>>
Prof. Pritam Singh/ਵਿਸ਼ਵੀ ਪ੍ਰਸੰਗ ਵਿੱਚ ਪੰਜਾਬੀ ਸਭਿਆਚਾਰ ਅਤੇ ਸਮਾਜ ਨੂੰ ਦਰਪੇਸ਼ ਵੰਗਾਰਾਂ/ਪੰਜਾਬੀ ਯੂਨੀਵਰਸਿਟੀ
Punjabi Department lecture 13>>>
ਬਿਰਤਾਂਤ ਅਤੇ ਬਿਰਤਾਂਤਕ ਜੁਗਤਾਂ II Narrative And Its Techniques II Dr. Baldev Singh Dhaliwal
Punjabi Department lecture 14>>>
ਪੰਜਾਬੀ ਬੋਲੀ ਦੇ ਵਿਕਾਸ ਦੀਆਂ ਸਮੱਸਿਆਵਾਂ ਉਪਰ Dr. Nahar Singh ਦੇ ਵਿਚਾਰ
Posted by Prof.Jung Bahadur (S.G.G.S.K.C.M)